Punjab Da Dukhant-Tragedy of Punjab
Punjab Da Dukhant-Tragedy of Punjab
By Khushwant singh, kuldeeo Nayyar
ਖ਼ੁਸ਼ਵੰਤ ਸਿੰਘ ਤੇ ਮੈਂ ਦੋ ਵੱਖ-ਵੱਖ ਕਿਤਾਬਾਂ ਲਿਖਣਾ ਵਿਉਂਤਿਆ ਸੀ, ਪਰ ਇਹਨਾਂ ਨੂੰ ਇਕੋ ਕਿਤਾਬ ਦਾ ਰੂਪ ਦੇਣ ਦਾ ਫ਼ੈਸਲਾ ਕੀਤਾ ਗਿਆ ਤਾਂ ਜੁ ਵਧੇਰੇ ਪੂਰਨ ਤਸਵੀਰ ਪੇਸ਼ ਕੀਤੀ ਜਾ ਸਕੇ। ਅਸਾਂ ਇਕ ਦੂਜੇ ਦੇ ਖੇਤਰ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਹੈ-ਰਾਜਸੀ ਖੇਤਰ ਮੇਰਾ ਹੈ ਅਤੇ ਇਤਿਹਾਸਕ ਉਹਦਾ! ਪਰ ਕਈ ਥਾਂ ਦੁਹਰਾਉ ਮਿਲ ਸਕਦਾ ਹੈ ਕਿਉਜੁ ਅਸਾਂ ਫ਼ੈਸਲਾ ਕੀਤਾ ਸੀ ਕਿ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਇਕ ਦੂਜੇ ਦੀ ਲਿਖਤ ਨੂੰ ਵੇਖਾਂਗੇ ਨਹੀਂ। ਦੂਜਾ, ਤੀਜਾ ਤੇ ਪੰਜਵਾਂ ਕਾਂਡ ਮੇਰੇ ਹਨ ਪਹਿਲਾ ਤੇ ਚੌਥਾ ਕਾਂਡ ਉਹਦੇ ਹਨ। ਸਾਡਾ ਮਨੋਰਥ ਇਹ ਰਿਹਾ ਹੈ ਕਿ ਲੋਕਾਂ ਨੂੰ ਉਸ ਦੁਖਾਂਤ ਦੀ ਵਾਰਤਾ ਸੁਣਾਈਏ ਜਿਹੜੀ ਭਾਰਤੀਆਂ ਤੇ ਪੰਜਾਬੀਆਂ ਵਜੋਂ ਸਾਡੇ ਲਈ ਭਾਵੇਂ ਕੇਡੀ ਹੀ ਦੁਖਦਾਈ ਹੈ, ਪਰ ਦੱਸੀ ਹੀ ਜਾਣੀ ਚਾਹੀਦੀ ਹੈ। ਇਸ ਦੁਖਾਂਤ ਦਾ ਇਕ ਅੰਗ ਇਹ ਹੈ ਕਿ ਸੂਰਮਿਆਂ ਦੀ ਭੂਮੀ, ਪੰਜਾਬ ਦੀ ਇਸ ਵਾਰਤਾ ਵਿਚ ਕੋਈ ਸੂਰਮੇ ਨਹੀਂ ਹਨ, ਭਾਵੇਂ ਪੰਜਾਬ ਵਿਚ ਕਰੋੜਾਂ ਲੋਕ ਵਸਦੇ ਹਨ।
ISBN :
978-93-5068-124-4
Language :
Punjabi