Pehlla Sikh Badshah Banda Singh Bhadur
Pehlla Sikh Badshah Banda Singh Bhadur
By Dr. Kirat Singh Inqulabi
ਸਿਖ ਵਿਚਾਰਧਾਰਾ (ideology) ਦਾ ਆਰੰਭ ਦਸ ਗੁਰੂ ਸਾਹਿਬਾਨ ਤੋਂ ਚਲਕੇ ਇਕ ਆਦਰਸ਼ਕ ਸਮਾਜ ਦੀ ਹੋਂਦ ਵਿਚ ਲਿਆਵਣ ਲਈ ਸੂਰਮਿਆਂ ਨੇ ਅਦੁਤੀ ਘਾਲਨਾਵਾਂ ਘਾਲੀਆਂ। ਇਸ ਸੰਕਲਪ ਨੂੰ ਸਿਰੇ ਚੜ੍ਹਾਉਣ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਬਾਬਾ ਬੰਦਾ ਸਿੰਘ ਬਹਾਦਰ ਐਸੀ ਸ਼ਖ਼ਸੀਅਤ ਸਨ ਜਿਨ੍ਹਾਂ ਖੰਡੇ ਬਾਟੇ ਦੀ ਪਹੁਲ ਲੈ ਕੇ ਪੰਥ ਖਾਲਸਾ ਵਿਚ ਸ਼ਾਮਲ ਹੋ ਕੇ ਅਦੁਤੀ ਕਾਰਨਾਮਿਆਂ ਨੂੰ ਸਰਅੰਜਾਮ ਦਿਤਾ ਜਿਨ੍ਹਾਂ ਦੀ ਮਿਸਾਲ ਮਿਲਣੀ ਅਤਿ ਮੁਸ਼ਕਿਲ ਹੈ। ਉਨਾਂ ਗੁਰੂ ਦੇ ਸਿੱਖਾਂ ਨੂੰ ਵਿਸ਼ੇਸ਼ ਵਿਉਤ ਤੋਂ ਸੰਗਠਿਤ ਕਰਕੇ, ਸੈਨਿਕ ਮੁਹਿਮਾਂ ਦੀ ਅਗਵਾਈ ਕੀਤੀ। ਉਹ ਅਵਲ ਸਿੱਖ ਰਾਜ ਦੀ ਸਥਾਪਨਾ ਦਾ ਪੰਜਾਬ ਦੇ ਇਤਿਹਾਸ ਵਿਚ ਧਾਰਮਿਕ, ਸਮਾਜਿਕ ਤੇ ਰਾਜਨੀਤਕ ਖੇਤਰ ਵਿਚ ਇਨਕਲਾਬ ਦਾ ਜੋ ਬਾਨਣੂ ਬਨ੍ਹਿਆ ਅਤੇ ਦਿਲੀ ਵਿਚ ਸ਼ਹੀਦੀ ਸਮੇਂ ਸਿਦਕ ਦਿਲੀ ਅਤੇ ਅਡੋਲਤਾ ਦਾ ਮੁਜ਼ਾਹਿਮ ਕੀਤਾ ਉਸ ਤੋਂ ਉਸ ਦੀ ਪ੍ਰਤਾਭਾਸ਼ਾਲੀ ਤੇ ਬਹੁਪੱਖੀ ਸ਼ਖਸੀਅਤ ਦੇ ਅਯਾਮ ਸਾਡੇ ਸਾਹਮਣੇ ਆ ਜਾਂਦੇ ਹਨ। ਬੰਦਾ ਸਿੰਘ ਬਹਾਦਰ ਉਹ ਤੇਗ਼-ਏ-ਜੰਨ ਸੀ ਜੋ ਜੰਮੂ ਕਸ਼ਮੀਰ ਦੀ ਧਰਤੀ ਤੇ ਜਨਮਿਆਂ ਅਤੇ ਸਿੱਖ ਇਤਿਹਾਸ ਦੇ ਸੁਨਿਹਿਰੀ ਪੰਨਿਆਂ ਤੇ ਆਪਣੇ ਕਾਰਨਾਮਿਆਂ ਸਦਕਾ ਅਮਿਟ ਛਾਪ ਛਡੀ।
ISBN :
978-93-589198-48-5
Language :
Punjabi